ਫਿਲਮ ਅਦਾਕਾਰ ਤੇ ਇਪਟਾ ਦੇ ਮੁੱਢਲੇ ਕਾਰਕੁਨ ਪ੍ਰਿਥਵੀ ਰਾਜ ਕਪੂਰ ਦੀ ਪਿੰਡ ਲਸਾੜਾ ਨਾਲ ਸੀ ਜਜ਼ਬਾਤੀ ਸਾਂਝ  –ਇਪਟਾ                                 ————– ਹਵੇਲੀ ਦੇ ਨਾਂ ’ਤੇ ਖਸਤਾ ਹਾਲ ਚੁਗਾਠ, ਢਹੀ ਹੋਈ ਕੰਧ ’ਤੇ ਲੋਕਾਂ ਵੱਲੋਂ ਪੱਥੀਆਂ ਹੋਇਆਂ ਪਾਥੀਆਂ,ਵਿਹੜੇ ’ਚ ਬੰਨੇ ਡੰਗਰ –ਸੰਜੀਵਨ

By Firmediac news Jul 10, 2024
Spread the love

  ਆਪਣੇ ਸਮਿਆਂ ਦੇ ਫਿਲਮੀ ਜਗਤ ਅਤੇ ਰੰਗਮੰਚ ਦੇ ਮਾਹਨ ਅਦਾਕਾਰ ਅਤੇ ਇਪਟਾ (ਇਡੀਅਨ ਪੀਪਲਜ਼ ਥੀਏਟਰ) ਦੇ ਬਾਨੀਆਂ ਵਿਚ ਸ਼ੁਮਾਰ ਪ੍ਰਿਥਵੀ ਰਾਜ ਕਪੂਰ ਦੀ ਪਿੰਡ ਲਸਾੜਾ ਤਹਿਸੀਲ ਫਿਲੋਰ ਜ਼ਿਲਾਂ ਜਲੰਧਰ ਵਿਖੇ (1947 ਵਿਚ ਅਜ਼ਾਦੀ ਤੋਂ ਬਾਅਦ) ਹਵੇਲੀ ਅਤੇ ਵਾਹੀਯੋਗ ਜ਼ਮੀਨ ਅਲਾਟ ਹੋਣ ਕਰਕੇ ਲਸਾੜੇ ਵੱਸਣ ਦੀ ਤਮੰਨਾ ਹੋਣ ਦੇ ਬਾਵਜੂਦ ਭਾਵੇਂ ਵੱਸ ਨਾ ਸਕੇ।ਪਰ ਪਿੰਡ ਨਾਲ ਜਜ਼ਬਾਤੀ ਸਾਂਝ ਸੀ।

ਨਾਟਕਕਾਰ ਅਤੇ ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਇਹ ਖੁਲਾਸਾ ਕੀਤਾ ਕਿ ਕੁੱਝ ਸਾਲ ਪਹਿਲਾਂ ਲਾਸਾੜਾ ਵਿਖੇ ਅਯੋਜਿਤ ਇਪਟਾ ਦੀ ਸੂਬਈ ਕਾਨੰਫਰਸ ਦੌਰਾਨ ਇਕ ਬਜ਼ੁਰਗ (ਤਸਵੀਰ ਵਿਚ ਚਿੱਟੀ ਪੱਗਵਾਲਾ) ਨੇ ਸਵਰਗੀ ਮੱਖਣ ਕ੍ਰਾਂਤੀ, ਨਾਟਕਰਮੀ ਰਾਣਾ ਸੋਢੀ, ਇਪਟਾ ਦੇ ਪ੍ਰਚਾਰ ਸਕੱਤਰ ਤੇ ਰੰਗਕਰਮੀ ਰਾਬਿੰਦਰ ਸਿੰਘ ਰੱਬੀ ਅਤੇ ਮੈਨੂੰ ਦੱਸਿਆ ਕਿ ਲਸਾੜੇ ਪ੍ਰਿਥਵੀ ਰਾਜ ਕਪੂਰ ਹੋਰਾਂ ਨੂੰ ਹਵੇਲੀ ਅਤੇ ਵਾਹੀਯੋਗ ਜ਼ਮੀਨ ਅਲਾਟ ਹੋਈ ਸੀ।ਜ਼ਮੀਨ ਉਨ੍ਹਾਂ ਵੇਚ ਦਿੱਤੀ ਸੀ ਪਰ ਹਵੇਲੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਹਵੇਲੀ ਰੱਖ-ਰੱਖਾਓ ਦੀ ਘਾਟ ਕਾਰਕੇ ਖੰਡਰ ਅਤੇ ਖਸਤਾ ਹਾਲ ਹੈ।ਹਵੇਲੀ ਦੇ ਨਾਂ ’ਤੇ ਇਕ ਚੁਗਾਠ, ਢਹੀ ਹੋਈ ਕੰਧ ’ਤੇ ਪਿੰਡ ਦੇ ਲੋਕਾਂ ਵੱਲੋਂ ਪੱਥੀਆਂ ਹੋਇਆਂ ਪਾਥੀਆਂ ਥੱਪ ਅਤੇ ਵਿਹੜੇ ਵਿਚ ਬੰਨੇ ਹੋਏ ਸਨ।ਪਿੰਡ ਦੇ ਬੱਚਿਆਂ ਤੇ ਜਵਾਨਾ ਨੂੰ ਤਾਂ ਛੱਡੋ ਬਜ਼ਰੁਗਾਂ ਨੂੰ ਇਸ ਗੱਲ ਦਾ ਉੱਕਾ ਹੀ ਪਤਾ ਨਹੀਂ ਕਿ ਇਹ ਹਵੇਲੀ ਫਿਲਮਾਂ ਤੇ ਰੰਗਮੰਚ ਦੇ ਮਹਾਨ ਅਦਾਕਾਰ ਪ੍ਰਿਥਵੀ ਰਾਜ ਕੂਪਰ ਦੀ ਹੈ, ਜਿਸ ਦੇ ਪਿਤਾ ਦੀਵਾਨ ਬਸ਼ੇਸ਼ਵਰਨਾਥ ਕਪੂਰ, ਪੁੱਤਰ ਰਾਜ ਕੁਪਰ, ਸ਼ਸ਼ੀ ਕਪੂਰ ਅਤੇ ਸ਼ੰਮੀ ਕਪੂਰ, ਪੋਤੇ ਰਣਧੀਰ ਕਪੂਰ, ਰਿਸ਼ੀ ਕਪੂਰ ਤੇ ਕੁਨਾਲ ਕਪੂਰ ਅਤੇ ਪੋਤ ਨੂੰਹਾਂ ਬਬੀਤਾ ਤੇ ਨੀਤੂ ਸਿੰਘ ਅਤੇ ਹੁਣ ਪੜਪੋਤਾ ਰਣਬੀਰ ਕਪੂਰ ਅਤੇ ਪੜਪੋਤੀ ਕ੍ਰਿਸ਼ਮਾ ਕਪੂਰ ਤੇ ਕਰੀਨਾ ਕਪੂਰ ਫਿਲਮੀ ਖੇਤਰ ਵਿਚ ਬਤੌਰ ਅਦਾਕਾਰ ਸਰਗਰਮ ਹਨ।

Related Post

Leave a Reply

Your email address will not be published. Required fields are marked *