ਬਦਲਣਗੇ ਹਰਿਆਣਾ ਦੇ ਹਾਲ ਹੁਣ ਲਾਵਾਂਗੇ ਕੇਜਰੀਵਾਲ: ਆਸ਼ਾ ਪਠਾਨਿਆ  ਚੋਣ ਪ੍ਰਚਾਰ ‘ਚ  ਝੋਂਕਿ ਤਾਕਤ , ਮਿਲ ਰਿਹਾ ਵੋਟਰਾਂ ਦਾ ਭਾਰੀ ਸਮਰਥਨ

By Firmediac news Sep 30, 2024
Spread the love

 

ਸ਼ਾਹਾਬਾਦ, 30 ਸਤੰਬਰ  |  ਹੁਣ ਕੇਜਰੀਵਾਲ ਹਰਿਆਣਾ ਦੀ ਹਾਲਤ ਬਦਲ ਦੇਣਗੇ ਕਿਉਂਕਿ ਹੁਣ ਤੱਕ ਤੁਸੀਂ ਸਾਰੀਆਂ ਪਾਰਟੀਆਂ ਨੂੰ ਮੌਕਾ ਦਿੱਤਾ ਹੈ ਪਰ ਸਾਰੀਆਂ ਪਾਰਟੀਆਂ ਨੇ ਤੁਹਾਨੂੰ ਸਿਵਾਏ ਧੋਖੇ ਦੇ ਕੁਝ ਨਹੀਂ ਦਿਖਾਇਆ ਅਤੇ  ਸ਼ਾਹਾਬਾਦ,  ‘ਚ ਨਸ਼ੇ ਦਾ ਕਾਰੋਬਾਰ ਵਧ ਗਿਆ ਹੈ, ਜਿਸ ਕਾਰਨ ਸਾਡੇ ਨੌਜਵਾਨ ਬੱਚੇ ਨਸ਼ੇ ਦਾ ਸ਼ਿਕਾਰ ਹੋ ਚੁੱਕੇ ਹਨ | . ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ  ਸ਼ਾਹਾਬਾਦ,  ਤੋਂ ਆਮ ਆਦਮੀ ਪਾਰਟੀ ਦੀ ਤਾਕਤਵਰ ਉਮੀਦਵਾਰ ਮੈਡਮ ਆਸ਼ਾ  ਪਠਾਨਿਆ    ਨੇ ਵਿਧਾਨ ਸਭਾ ਦੇ ਵੱਖ-ਵੱਖ ਪੇਂਡੂ ਖੇਤਰਾਂ ‘ਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਦਿਆਂ ਵੋਟਰਾਂ ਨੂੰ ਸੰਬੋਧਨ ਕਰਦਿਆਂ ਕੀਤਾ | ‘ਆਪ’ ਉਮੀਦਵਾਰ ਆਸ਼ਾ ਪਠਾਨੀਆਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਨਾਅਰਾ ਹੈ ਕਿ ਇਕ ਵੋਟ ਨਸ਼ਾਖੋਰੀ ਨੂੰ ਰੋਕਣਾ ਅਤੇ ਨਸ਼ਾਖੋਰੀ ਨੂੰ ਖਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੇ ਅੰਦਰ ਆਉਣ ਵਾਲੇ ਹੜ੍ਹ ਨੂੰ ਰੋਕਣ ਲਈ ਪਿਛਲੇ ਵਿਧਾਇਕਾਂ ਨੇ ਕੋਈ ਉਪਰਾਲਾ ਨਹੀਂ ਕੀਤਾ ਅਤੇ ਜਦੋਂ ਪਿਛਲੇ ਸਾਲ ਹੜ੍ਹ ਆਇਆ ਸੀ ਤਾਂ ਸ਼ਾਹਬਾਦ ਹਲਕੇ ਦੇ ਲੋਕਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ ਸੀ। ਇਸ ਦੌਰਾਨ  ਮਾਜਰੀ ਦੇ ਪ੍ਰਧਾਨ ਪ੍ਰਵੀਨ ਕੁਮਾਰ ਉਰਫ਼ ਗਿਆਨੀ, ਸ਼ੁਭਮ ਵਰਕਰ ਆਮ ਆਦਮੀ ਪਾਰਟੀ ਯਸ਼ਪਾਲ, ਰਾਜੇਸ਼, ਬੱਗਾ, ਜਸਬੀਰ, ਸੋਨੂੰ, ਸਮਾਜ ਸੇਵੀ ਥਾਣਾ ਮਾਜਰੀ ਸ਼ਾਹਬਾਦ ਦੇ ਹੋਰ ਪਤਵੰਤਿਆਂ ਸਮੇਤ ਹੋਰਨਾਂ ਪਤਵੰਤਿਆਂ  ਮਾਤਾ ਭੈਣ    ਨੇ   ਆਸ਼ਾ ਪਠਾਨੀਆ ਦੀ ਜਿੱਤ ‘ਤੇ ਮੋਹਰ ਲਾਈ।
ਆਪਣੀ ਤੂਫਾਨੀ ਚੋਣ ਮੁਹਿੰਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰਾਜਨੀਤੀ ਦਾ ਵੀ ਡੂੰਘਾ ਤਜਰਬਾ ਹੈ ਅਤੇ ਪੜ੍ਹੇ ਲਿਖੇ ਹੋਣ ਦੇ ਨਾਲ-ਨਾਲ ਉਹ ਆਪਣੇ ਵਿਧਾਨ ਸਭਾ ਹਲਕੇ ਦੇ ਲੋਕਾਂ ਦੇ ਦੁੱਖ ਦਰਦ ਨੂੰ ਚੰਗੀ ਤਰ੍ਹਾਂ ਜਾਣਦੇ ਹਨ  ਹੈ। ਇਕ ਸਵਾਲ ਦੇ ਜਵਾਬ ‘ਚ ‘ਆਪ’ ਉਮੀਦਵਾਰ ਆਸ਼ਾ ਪਠਾਣੀਆਂ ਨੇ ਕਿਹਾ ਕਿ ਅੱਜ ਸ਼ਾਹਬਾਦ ‘ਚ ਜਿੱਥੇ ਵੀ ਜਾਂਦੇ ਹਨ, ਅਜਿਹਾ ਨਹੀਂ ਲੱਗਦਾ ਕਿ ਕੋਈ ਵਿਕਾਸ ਹੋਇਆ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਚੋਣਾਂ ਜਿੱਤਣ ਤੋਂ ਬਾਅਦ ਓਹ੍ਨਾਨੂੰ ਹਲਕੇ ਦਾ ਵਿਕਾਸ ਕਰਦੇ ਕਦੋਂ ਪੰਜ ਸਾਲ ਲੰਘ ਜਾਣਗੇ ਪਤਾ ਹੀ ਨਹੀਂ ਚਲੇਗਾ । ਆਪਣੀ ਗੱਲ ਰੱਖਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਜਿਸ ਦਿਨ ਤੋਂ ਸ਼ਾਹਬਾਦ ਦੇ ਲੋਕ ਉਨ੍ਹਾਂ ਨੂੰ ਵਿਧਾਇਕ ਚੁਣ ਕੇ ਵਿਧਾਨ ਸਭਾ ਵਿੱਚ ਭੇਜਦੇ ਹਨ, ਉਸ ਦਿਨ ਤੋਂ ਉਹ ਪੂਰੀ ਇਮਾਨਦਾਰੀ ਨਾਲ ਵਾਅਦਾ ਕਰਦੇ ਹਨ ਕਿ ਜੋ ਵੀ ਸਰਕਾਰੀ ਗਰਾਂਟ ਸ਼ਾਹਾਬਾਦ ਦੇ ਵਿਕਾਸ ਲਈ ਮਿਲੇਗੀ, ਉਸ ਨੂੰ 100 ਫੀਸਦੀ ਖਰਚ ਕੇ  ਹਲਕੇ ਦਾ ਪੂਰਨ ਤੌਰ ਤੇ ਵਿਕਾਸ ਕਰਵਾਇਆ  ਜਾਵੇਗਾ। ਹਲਕਾ ਸ਼ਾਹਬਾਦ ਦੇ ਵਿਕਾਸ ‘ਤੇ ਉਹ ਹਲਕਾ ਸ਼ਾਹਬਾਦ ਨੂੰ ਖੁਸ਼ਹਾਲ ਜੀਵਨ ਵਾਲਾ ਸ਼ਹਿਰ ਬਣਾਉਣਗੇ ਅਤੇ ਇੱਕ ਪੈਸੇ ਦੀ ਵੀ ਗਬਨ ਨਹੀਂ ਹੋਣ ਦੇਣਗੇ। ਜ਼ਿਕਰਯੋਗ ਹੈ ਕਿ ‘ਆਪ’ ਪਾਰਟੀ ਦੀ ਉਮੀਦਵਾਰ ਆਸ਼ਾ ਪਠਾਨੀਆ ਜਿੱਥੇ ਵੀ ਜਾਂਦੇ ਹਨ  , ਉੱਥੇ ਵੋਟਰਾਂ ਦੀ ਭਾਰੀ ਭੀੜ ਹੁੰਦੀ ਹੈ ਅਤੇ ਲੋਕ ਖਾਸ ਕਰਕੇ ਇਲਾਕੇ ਦੀਆਂ ਔਰਤਾਂ ਉਨ੍ਹਾਂ ਦੇ ਆਉਣ ‘ਤੇ ਉਨ੍ਹਾਂ ਨੂੰ ਦਿਲੋਂ ਗਲੇ ਲਗਾਉਂਦੀਆਂ ਨਜ਼ਰ ਆਉਂਦੀਆਂ ਹਨ।

Related Post

Leave a Reply

Your email address will not be published. Required fields are marked *