ਪੀ.ਐਮ-ਕਿਸਾਨ ਸਕੀਮ ਦਾ ਲਾਭ ਲੈਣ ਲਈ ਕਿਸਾਨ ਈ.ਕੇ.ਵਾਈ.ਸੀ ਕਰਵਾਉਣ ਡਾ ਗੁਰਬਚਨ ਸਿੰਘ*

By Firmediac news Jun 30, 2023
Spread the love
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 30 ਜੂਨ, 2023:
ਡਾ. ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫਸਰ ਐਸ.ਏ.ਐਸ ਨਗਰ ਨੇ ਅੱਜ ਇੱਥੇ ਖੇਤੀਬਾੜੀ ਅਫਸਰਾਂ ਦੀ ਮੀਟਿੰਗ ਦੌਰਾਨ ਦੱਸਿਆ ਕਿ ਈ-ਕੇ ਵਾਈ ਸੀ(eKYC) ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਭਾਰਤ ਸਰਕਾਰ ਵੱਲੋ ਪੀ.ਐਮ. ਕਿਸਾਨ ਮੋਬਾਈਲ ਐਪ ਜਾਰੀ ਕੀਤੀ ਗਈ ਹੈ। ਇਸ ਐਪ ਰਾਹੀਂ ਕੋਈ ਵੀ ਵਿਭਾਗੀ ਅਫਸਰ 100 ਲਾਭਪਾਤਰੀਆਂ ਦੀ ਈ-ਕੇ.ਵਾਈ.ਸੀ ਕਰ ਸਕਦਾ ਹੈ ਅਤੇ ਜਿਸ ਲਈ ਕਿਸੇ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਬਹੁਤ ਹੀ ਘੱਟ ਲਾਭਪਾਤਰੀਆਂ ਦੀ ਈ-ਕੇ ਵਾਈ ਸੀ ਹੋਈ ਹੈ ਅਤੇ ਭਾਰਤ ਸਰਕਾਰ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਉਨ੍ਹਾਂ ਵੱਲੋ ਜੁਲਾਈ 23 ਦੌਰਾਨ ਪੀ.ਐਮ ਕਿਸਾਨ ਨਿਧੀ ਸਕੀਮ ਦੀ 14ਵੀਂ ਕਿਸ਼ਤ ਜਾਰੀ ਕੀਤੀ ਜਾਣੀ ਹੈ,ਜੋ  ਕਿ ਉਨ੍ਹਾਂ ਕਿਸਾਨਾਂ ਦੇ ਖਾਤਿਆਂ ਵਿੱਚ ਹੋ ਹੋਵੇਗੀ, ਜਿਨ੍ਹਾਂ ਦੀ ਈ-ਕੇ ਵਾਈ ਸੀ ਹੋਈ ਹੋਵੇਗੀ। ਜੇਕਰ ਉਸ ਸਮੇਂ ਤੱਕ ਜ਼ਿਲ੍ਹੇ ਦੇ ਲਾਭਪਾਤਰੀਆਂ ਦੀ ਈ-ਕੇ ਵਾਈ ਸੀ ਨਹੀ ਹੁੰਦੀ ਤਾਂ ਵੱਡੀ ਗਿਣਤੀ ਵਿੱਚ ਜ਼ਿਲ੍ਹੇ ਦੇ ਲਾਭਪਾਤਰੀ ਕਿਸਾਨ ਇਸ ਸਕੀਮ ਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਣਗੇ। ਇਸ ਲਈ ਇਹ ਈ-ਕੇ ਵਾਈ ਸੀ ਕਰਨ ਲਈ ਬਲਾਕ ਦੇ ਸਮੂਹ ਸਟਾਫ ਨੂੰ ਇਹ ਐਪ ਡਾਉਨਲੋਡ ਕਰਵਾਕੇ ਘੱਟ ਤੋਂ ਘੱਟ 100 ਕਿਸਾਨਾਂ ਦੀ ਈ-ਕੇ ਵਾਈ ਸੀ ਕਰਨ ਦਾ ਟੀਚਾ ਮਿਥਿਆ ਜਾਵੇ। ਇਹ ਟੀਚੇ ਪੂਰੇ ਕਰਨ ਲਈ ਵਿਸ਼ੇਸ ਮੁਹਿੰਮ ਚਲਾਕੇ ਹਰ ਪਿੰਡ ਵਿੱਚ ਕੈਂਪ ਲਗਾਏ ਜਾਣ ਅਤੇ ਲਾਭਪਾਤਰੀ ਕਿਸਾਨਾਂ ਦੀ ਈ-ਕੇ ਵਾਈ ਸੀ/ਲੈਂਡ ਸੀਡਿੰਗ ਸਬੰਧੀ ਜਾਣੂੰ ਕਰਵਾਇਆ ਜਾਵੇ। ਇਸ ਮਹੱਤਵਪੂਰਣ ਕੰਮ ਲਈ ਪਿੰਡ ਦੇ ਸਰਪੰਚ/ਨੰਬਰਦਾਰ/ਫਾਰਮਰ ਫਰੈਂਡ ਦੀ ਸਹਾਇਤਾ ਨਾਲ ਪਿੰਡ ਦੇ ਗੁਰਦਵਾਰੇ ਸਾਹਿਬ ਵਿੱਚ ਇਕ ਦਿਨ ਪਹਿਲਾਂ ਅਨਾਉਸਮੈਂਟ ਕਰਵਾਈ ਜਾਵੇ। ਇਸ ਮੀਟਿੰਗ ਵਿੱਚ ਡਾ ਸੰਦੀਪ ਕੁਮਾਰ ਏ.ਓ, ਗੁਰਪ੍ਰੀਤ ਸਿੰਘ, ਗੁਰਦਿਆਲ ਕੁਮਾਰ ਏ.ਡੀ.ੳ, ਸੋਨੀਆ ਏ.ਈ.ੳ, ਸ਼ਿਖਾ ਸਿੰਗਲਾ ਡੀ.ਪੀ.ਡੀ, ਜਗਦੀਪ ਸਿੰਘ, ਪੁਨੀਤ ਗੁਪਤਾ ਬੀ.ਟੀ.ਐੱਮ ਅਤੇ ਏ.ਟੀ.ਐੱਮ ਵਗੈਰਾ ਹਾਜ਼ਰ ਸਨ।

Related Post

टी-20 विश्व विजेता भारतीय क्रिकेट टीम के तेज गेंदबाज अर्शदीप सिंह के चंडीगढ़ शहीद भगत सिंह अंतर्राष्ट्रीय हवाई अड्डे पर पहुंचने पर चंडीगढ़ यूनिवर्सिटी की मैनेजमैंट ने किया भव्य स्वागत चंडीगढ़ यूनिवर्सिटी के स्पोर्ट्स डिपार्टमेंट, मैनेजमैंट कमेटी व अन्य सदस्यों ने भारतीय क्रिकेट टीम के तेज गेंदबाज अर्शदीप सिंह व उनके परिवार को पहनाई फूल मालाएं, ढ़ोल नगाड़ों की आवाज से गूंजा चंडीगढ़ शहर अर्शदीप के शौक को पेशे में बदलने में चंडीगढ़ यूनिवर्सिटी का बहुत बड़ा योगदान है: अर्शदीप के पिता दर्शन सिंह

Leave a Reply

Your email address will not be published. Required fields are marked *