ਬਾਬਾ ਬਾਲਕ ਨਾਥ ਮਹਾਰਾਜ ਜੀ ਦਾ  2 ਜੂਨ ਜਨਮ ਉਤਸਵ ਤੇ ਦੋ ਦਿਨਾ ਸਮਾਗਮ ਬੜੀ ਸਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ

By Firmediac news May 25, 2023
Spread the love

ਮੋਹਾਲੀ ਦੇ ਸੈਕਟਰ 65 ਏ ਪਿੰਡ ਕੰਬਾਲੀ ਸਥਿਤ ਸਿੱਧ ਬਾਬਾ ਬਾਲਕ ਨਾਥ ਮੰਦਿਰ ਵਿਖੇ ਸਤਗੁਰੁ ਬਾਬਾ ਯਸ਼ਪਾਲ ਕੰਬਾਲੀ ਵਾਲਿਆ ਦੀ ਅਪਾਰ ਕਿਰਪਾ ਸਦਕਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਬਾਲਕ ਨਾਥ ਮਹਾਰਾਜ ਜੀ ਦਾ  2 ਜੂਨ ਜਨਮ ਉਤਸਵ ਤੇ ਦੋ ਦਿਨਾ ਸਮਾਗਮ ਬੜੀ ਸਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ।

               ।ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਦਿਰ ਦੇ ਪ੍ਰਚਾਰਕ ਹਰਭਜਨ ਸਿੰਘ ਭੱਟੀ  ਨੇ ਦੱਸਿਆ ਕਿ ਬਾਬਾ ਬਲਾਕ ਨਾਥ ਜਨਮ ਉਤਸਵ 2 ਜੂਨ ਤੇ ਦੋ ਦਿਨਾ ਸਮਾਗਮ ਦੇ ਪਹਿਲੇ ਦਿਨ 1 ਜੂਨ ਰਾਤ 7=00 ਵਜੇ ਭੰਡਾਰਾ ਅਤੇ ਰਾਤ 9=00ਵਜੇ ਬਾਬਾ ਜੀ ਦੀ ਚੌਂਕੀ ਹੋਵੇਗੀ। ਜਿਸ ਵਿਚ ਕੰਬਾਲੀ ਮੰਡਲ ਵਾਲੇ ਬਾਬਾ ਜੀ ਦੇ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ ਜੋ ਰਾਤ 12 ਵਜੇ ਤਕ ਜਾਰੀ ਰਹੇਗਾ ।

                ਦੂਸਰੇ ਦਿਨ 2 ਜੂਨ ਸਵੇਰੇ 7=15 ਵਜੇ ਮੂਰਤੀ ਇਸਨਾਨ, ਧੂਣਾ ਪੂਜਾ 10=00 ਵਜੇ, ਠੰਡੇ ਦੁੱਧ ਦੀ ਛਬੀਲ ਸਵੇਰੇ 11=15 ਵਜੇ ਆਰੰਭ ਹੋਵੇਗੀ ਇਸ ਉਪਰੰਤ ਦੁਪਿਹਰ 12 ਵਜੇ ਇਕ ਵਿਸ਼ਾਲ ਕੀਰਤਨ ਦਰਬਾਰ ਦੀ ਅਰੰਭਤਾ ਸ਼੍ਰੀ ਕੈਲਾਸ਼ ਜੋਸ਼ੀ ਜੀ ਪੂਰਨ ਵਿਧੀ ਅਨੁਸਾਰ ਕਰਵਾਉਣਗੇ । ਇਸ ਵਿਚ ਬਾਬਾ ਜੀ ਦੇ ਗੁਣਗਾਨ ਕੰਬਾਲੀ ਮੰਡਲ ਅਤੇ ਬਾਹਰੋ ਪਹੁੰਚਿਆ ਕੀਰਤਨ ਮੰਡਲੀਆਂ ਸੰਗਤਾਂ ਨੂੰ ਨਿਹਾਲ ਵੀ ਕਰਨਗੀਆ ਉਪਰੰਤ ਗੁਰੂ ਦੇ ਲੰਗਰ ਸੰਗਤਾਂ ਵਿਚ ਅਟੁੱਟ ਵਰਤਾਏ ਜਾਣਗੇ। ਦੂਰ ਦੁਰਾਡੇ ਤੋਂ ਆਈਆਂ ਸੰਗਤਾਂ ਦੇ ਰਹਿਣ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ ।

              ਪਰਚਾਰਕ ਹਰਭਜਨ ਭੱਟੀ

Related Post

टी-20 विश्व विजेता भारतीय क्रिकेट टीम के तेज गेंदबाज अर्शदीप सिंह के चंडीगढ़ शहीद भगत सिंह अंतर्राष्ट्रीय हवाई अड्डे पर पहुंचने पर चंडीगढ़ यूनिवर्सिटी की मैनेजमैंट ने किया भव्य स्वागत चंडीगढ़ यूनिवर्सिटी के स्पोर्ट्स डिपार्टमेंट, मैनेजमैंट कमेटी व अन्य सदस्यों ने भारतीय क्रिकेट टीम के तेज गेंदबाज अर्शदीप सिंह व उनके परिवार को पहनाई फूल मालाएं, ढ़ोल नगाड़ों की आवाज से गूंजा चंडीगढ़ शहर अर्शदीप के शौक को पेशे में बदलने में चंडीगढ़ यूनिवर्सिटी का बहुत बड़ा योगदान है: अर्शदीप के पिता दर्शन सिंह

Leave a Reply

Your email address will not be published. Required fields are marked *