ਜਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਓਰੋ ਵਲੋਂ ਆਯੋਜਿਤ ਕੀਤਾ ਗਿਆ ਰੋਜ਼ਗਾਰ ਮੇਲਾ*

By Firmediac news May 25, 2023
Spread the love

ਐਸ.ਏ.ਐਸ ਨਗਰ 25 ਮਈ 

 ਜਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਓਰੋ -ਕਮ-ਮਾਡਲ ਕੈਰੀਅਰ ਸੈਂਟਰ, ਐਸ.ਏ.ਐਸ ਨਗਰ ਵਲੋਂ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ,ਡੀ.ਬੀ.ਈ.ਈ. ਐਸ.ਏ.ਐਸ. ਨਗਰ ਦੇ ਹੁਕਮਾਂ ਤਹਿਤ ਜਿਲ੍ਹੇ ਦੇ ਬੇਰੁਜਗਾਰ ਨੋਜਵਾਨਾਂ ਨੂੰ ਰੁਜ਼ਗਾਰ ਦੇ ਅਵਸਰ ਮੁੱਹਈਆ ਕਰਵਾਉਣ ਲਈ ਮਿਤੀ 16 ਫਰਵਰੀ ਤੋਂ ਹਰ ਵੀਰਵਾਰ (ਸਰਕਾਰੀ ਛੁੱਟੀ ਦੀ ਸੂਰਤ ਵਿੱਚ ਇਕ ਦਿਨ ਪਹਿਲਾਂ/ਬਾਅਦ) ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਕਮਰਾ ਨੰ. 461 ਤੀਜੀ ਮੰਜਿਲ, ਡੀ.ਸੀ.ਕੰਪਲੈਕਸ ਸੈਕਟਰ-76 ਐਸ.ਏ.ਐਸ ਨਗਰ ਵਿਖੇ ਪਲੇਸਮੈਂਟ ਕੈਂਪ ਲਗਾਉਣੇ ਸ਼ੁਰੂ ਕੀਤੇ ਗਏ ਹਨ। ਇਸੇ ਲੜੀ ਤਹਿਤ ਜਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਥਾਂ ਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਫੇਜ਼ 3ਬੀ1, ਮੋਹਾਲੀ ਵਿਖੇ ਪਲੇਸਮੈਂਟ ਕੈਂਪ ਨੂੰ ਰੁਜ਼ਗਾਰ ਮੇਲੇ ਦੇ ਰੂਪ ਵਿੱਚ ਆਯੋਜਿਤ ਕੀਤਾ ਗਿਆ। ਜਿਸ ਵਿੱਚ ਡੀ.ਬੀ.ਈ.ਈ.ਅਤੇ ਐਮ.ਸੀ.ਸੀ. ਵਲੋਂ ਵੱਖ-ਵੱਖ ਨਾਮੀ ਕੰਪਨੀਆਂ ਦੇ ਨਿਯੋਜਕਾਂ ਜਿਵੇਂ ਕਿ ਕੁਨੈਕਟ ਬਿਜਨਸ ਸਲਿਊਸ਼ਨਜ, ਕੁਆਡਰੈਂਟ, ਡੈਮਸਨ ਇੰਡੀਆ ਪ੍ਰਾ: ਲਿਮ:, ਟਾਟਾ ਕਰੋਮਾ, ਟੈਲੀਪਰਫੋਰਮੈਂਸ, ਏਰੀਅਲ ਟੈਲੀਕੋਮ ਸਲਿਊਸ਼ਨਜ, ਐਕਸਿਸ ਬੈਂਕ, ਡੀਮਾਰਟ, ਭਾਰਤ ਪੇਅ, ਕੁਐਸ ਕਾਰਪੋਰੇਸ਼ਨ ਆਦਿ ਵਲੋਂ ਭਾਗ ਲਿਆ ਗਿਆ। ਜਿਸ ਵਿੱਚ ਪ੍ਰਾਰਥੀਆਂ ਲਈ ਕਸਟਮਰ ਕੇਅਰ ਐਗਜੀਕਿਊਟਿਵ, ਡਾਟਾ ਐਂਟਰੀ ਅਤੇ ਬੀ.ਪੀ.ਓ., ਸੇਲਜ਼ ਅਤੇ ਮਾਰਕਿਟਿੰਗ ਐਗਜੀਕਿਊਟਿਵ, ਟੈਲੀਕਾਲਰ, ਰਿਲੇਸ਼ਨਸ਼ਿਪ ਅਫਸਰ, ਲੋਨ ਅਫਸਰ, ਟੀਮ ਲੀਡਰ, ਕੈਸ਼ੀਅਰ, ਸੇਲਜ਼ ਐਸੋਸੀਏਟ, ਪੈਕਰ, ਕਾਊਂਟਰ ਸਰਵਿਸ, ਡਿਲੀਵਰੀ ਬੁਆਏ, ਟੈਰੀਟਰੀ ਮੈਨੇਜਰ, ਫੀਲਡ ਸੇਲਜ਼ ਐਗਜੀਕਿਊਟਿਵ, ਬਿਜਨਸ ਡਿਵੈਲਪਮੈਂਟ ਐਗਜੀਕਿਊਟਿਵ ਆਦਿ ਸੈਕਟਰਾਂ ਵਿੱਚ ਆਸਾਮੀਆਂ ਉਪਲੱਬਧ ਕਰਵਾਈਆਂ ਗਈਆਂ। ਜਿਸ ਵਿੱਚ ਬਾਰਵੀਂ, ਗ੍ਰੈਜੂਏਟ ਪਾਸ ਪ੍ਰਾਰਥੀਆਂ ਵਲੋਂ ਭਾਗ ਲਿਆ ਗਿਆ। ਇਸ ਰੁਜ਼ਗਾਰ ਮੇਲੇ ਵਿੱਚ ਕੁੱਲ 142 ਪ੍ਰਾਰਥੀਆਂ ਨੇ ਭਾਗ ਲਿਆ ਗਿਆ। ਜਿਨ੍ਹਾਂ ਦੀ ਮੌਕੇ ਤੇ ਇੰਟਰਵਿਊ ਕਰਵਾਈ ਗਈ ਅਤੇ ਨਿਯੋਜਕਾਂ ਵਲੋਂ ਮੌਕੇ ਤੇ ਕੁੱਲ 63 ਪ੍ਰਾਰਥੀਆਂ ਦੀ ਮੌਕੇ ਤੇ ਹੀ ਚੌਣ ਕੀਤੀ ਗਈ।

 ਵਧੇਰੇ ਜਾਣਕਾਰੀ ਦਿੰਦਿਆਂ ਮੀਨਾਕਸ਼ੀ ਗੋਇਲ, ਡਿਪਟੀ ਡਾਇਰੈਕਟਰ ਡੀ.ਬੀ.ਈ.ਈ. ਨੇ ਦੱਸਿਆ ਕਿ ਡੀ.ਬੀ.ਈ.ਈ. ਅਤੇ ਐਮ.ਸੀ.ਸੀ. ਵਲੋਂ ਬੇਰੁਜ਼ਗਾਰ ਪ੍ਰਾਰਥੀਆਂ ਲਈ ਸਮੇਂ ਸਮੇਂ ਤੇ ਰੁਜ਼ਗਾਰ ਮੇਲੇ ਅਤੇ ਪਲੇਸਮੈਂਟ ਕੈਂਪ ਆਯੋਜਿਤ ਕੀਤੇ ਜਾਂਦੇ ਹਨ ਅਤੇ ਅੱਗੇ ਵੀ ਆਉਂਦੇ ਹਰ ਵੀਰਵਾਰ (ਸਰਕਾਰੀ ਛੁੱਟੀ ਦੀ ਸੂਰਤ ਵਿੱਚ ਇਕ ਦਿਨ ਪਹਿਲਾਂ/ਬਾਅਦ) ਨੂੰ ਵੱਧ ਤੋਂ ਵੱਧ ਨਿਯੋਜਕਾਂ ਦੀ ਸਮੂਲੀਅਤ ਕਰਵਾਉਂਦੇ ਹੋਏ ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ ਅਤੇ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਪੁਰਜੋਰ ਯਤਨ ਜਾਰੀ ਰਹਿਣਗੇ। ਉਨ੍ਹਾਂ ਜਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਪੜ੍ਹੇ ਲਿਖੇ ਨੌਜਵਾਨ ਡੀ.ਬੀ.ਈ.ਈ. ਵਲੋਂ ਸਮੇਂ ਸਮੇਂ ਆਯੋਜਿਤ ਕੀਤੇ ਜਾਂਦੇ ਪਲੇਸਮੈਂਟ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣ।

Related Post

Leave a Reply

Your email address will not be published. Required fields are marked *