ਨੀਤੀ ਆਯੋਗ ਦੀ ਮੀਟਿੰਗ ਬਾਈਕਾਟ ਕਰਨਾ ਪੰਜਾਬ ਦੀ ਤੱਰਕੀ ਦੇ ਖ਼ਿਲਾਫ਼ – ਬਲਬੀਰ ਸਿੰਘ ਸਿੱਧੂ

By Firmediac news May 28, 2023
Spread the love

 
ਆਪਸੀ ਰੰਜਿਸ਼ਾਂ ਤੋਂ ਉਪਰ ਉਠਕੇ-ਸੂਬੇ ਦੇ ਵਿਕਾਸ ਨੂੰ ਅੱਗੇ ਰੱਖਣਾ ਹੀ ਸਚੀ ਸੇਵਾ ਹੈ
ਚੰਡੀਗੜ੍ਹ, 28 ਮਈ — ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨੀਤੀ ਆਯੋਗ ਦੀ ਮੀਟਿੰਗ ਦਾ ਬਾਈਕਾਟ ਕਰਨ ਨੂੰ ਮੰਦਭਾਗਾ ਕਰਾਰ ਕਰਦਿਆਂ ਆਖਿਆ ਕਿ ਇਹੋ ਜਿਹੀ ਸੋਚ ਪੰਜਾਬ ਦੇ ਭਵਿੱਖ ਲਈ ਖ਼ਤਰਾ ਸਾਬਿਤ ਹੋਵੇਗੀ। 
 
ਸ਼੍ਰੀ ਸਿੱਧੂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਵਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਿਆਸੀ ਹਿੱਤਾਂ ਨੂੰ ਪੰਜਾਬੀਆਂ ਨਾਲੋਂ ਪਹਿਲ ਦੇਣ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਪੰਜਾਬ ਸਰਕਾਰ ਨੇ ਮੀਟਿੰਗ ਦਾ ਬਾਈਕਾਟ ਕਰ ਕੇ ਸਿੱਖਿਆ, ਸਿਹਤ, ਹੁਨਰ ਵਿਕਾਸ ਤੇ ਬੁਨਿਆਦੀ ਢਾਂਚੇ ਵਰਗੇ ਅਹਿਮ ਮਾਮਲਿਆਂ ‘ਤੇ ‘ ਵਿਚਾਰ ਚਰਚਾ ਕਰਨ ਦਾ ਵੱਡਾ ਮੌਕਾ ਗੁਆ ਦਿੱਤਾ ਹੈ। 
 
ਸਿੱਧੂ ਨੇ ਕਿਹਾ ਨੀਤੀ ਆਯੋਗ ਵਿਚ ਪੰਜਾਬ ਦਾ ਪੱਖ ਰੱਖਣਾ ਬਹੁਤ ਹੀ ਮਹਤਵਪੂਰਣ ਸੀ, ਸਿੱਧੂ ਨੇ ਕਿਹਾ ਇਹ ਕੋਈ ਪਹਿਲਾ ਮੌਕਾ ਨਹੀਂ ਜਿਥੇ ਮੁਖ ਮੰਤਰੀ ਨੇ ਆਪਣੀ ਮਨਮਾਨੀ ਕਰਕੇ ਸੂਬੇ ਦੀ ਸਾਖ ਨੂੰ ਘਟਾਉਣ ਵਿਚ ਕੋਈ ਕਸਰ ਛੱਡੀ ਹੋਵੇ। ਇਸ ਤੋਂ ਪਹਿਲਾਂ ਪ੍ਰੈਸੀਡੈਂਟ ਦੇ ਪਹਿਲੇ ਦੌਰੇ ਦੇ ਮੌਕੇ ਤੇ ਮੁੱਖਮੰਤਰੀ ਸਾਹਿਬ ਦਾ ਗਾਇਬ ਰਹਿਣਾ ਵੀ ਮੰਦਭਾਗਾ ਸੀ। ਗਵਰਨਰ ਸਾਹਿਬ ਨਾਲ ਉਹਨਾਂ ਦੇ ਰਿਸ਼ਤੇ ਪਹਿਲਾਂ ਹੀ ਸੁਖਾਵੇਂ ਨਹੀਂ ਹਨ ਅਤੇ ਹਰ ਮੌਕੇ ਉਤੇ ਪੰਜਾਬ ਦੇ ਹਿੱਤਾਂ ਦੀ ਪ੍ਰਵਾਹ ਕੀਤੇ ਬਿਨਾ ਆਪਣੀ ਜ਼ਿੱਦ ਪੁਗਾਉਣਾ ਇਕ ਸੂਬੇ ਦੇ ਮੁੱਖਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ। 
 
ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦਾਅਵਾ ਕਰ ਰਹੀ ਹੈ ਕਿ ਇਸ ਦੇ ਪ੍ਰਸ਼ਾਸਕੀ ਮਾਡਲ ਦੇ ਇਹ ਮੁੱਦੇ ਪ੍ਰਮੁੱਖ ਹਨ। ਪਰ ਇਹਨਾਂ ਵੱਲੋਂ ਉਸ ਮੀਟਿੰਗ ਦਾ ਬਾਈਕਾਟ ਕੀਤਾ ਹੈ ਜਿਸ ਵਿਚ ਇਨ੍ਹਾਂ ਮਸਲਿਆਂ ‘ਤੇ ਚਰਚਾ ਹੋਣੀ ਸੀ। ਸਿੱਧੂ ਨੇ ਕਿਹਾ ਕਿ ਨੀਤੀ ਆਯੋਗ ਦੀ 8ਵੀਂ ਜਨਰਲ ਕੌਂਸਲ ਮੀਟਿੰਗ ਵਿਚ ਦੇਸ਼ ਦੇ ਵਿਕਾਸ ਲਈ ਪੂਰੇ ਖ਼ਾਕੇ ‘ਤੇ ਚਰਚਾ ਹੋਈ ਹੈ। ਸਿੱਧੂ ਨੇ ਕਿਹਾ ਆਪਸੀ ਰੰਜਿਸ਼ਾਂ ਤੋਂ ਉਪਰ ਉਠਕੇ ਸੂਬੇ ਦੇ ਵਿਕਾਸ ਲਈ ਮੀਟਿੰਗ ਵਿੱਚ ਸ਼ਿਰਕਤ ਕਰਨਾ ਜ਼ਰੂਰੀ ਸੀ।  
 
 ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਨੀਤੀ ਆਯੋਗ ਵਿਚ ਨਾ ਉਠਾਕੇ ਪੰਜਾਬ ਦੇ ਲੱਖਾਂ ਕਰੋੜਾ ਵੋਟਰਾਂ ਨਾਲ ਵਿਸ਼ਵਾਸਘਾਤ ਕੀਤਾ ਹੈ ਜਿਨਾਂ ਨੇ ਬਹੁਤ ਵੱਡਾ ਫਤਵਾ ਦੇ ਕੇ ਪੰਜਾਬ ਦੀ ਵਾਗਡੋਰ ਸੰਭਾਲੀ ਸੀ ਕਿ ਸ਼ਾਇਦ ਇਹ ਸਰਕਾਰ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਤਰਜਮਾਨੀ ਕਰੇਗੀ, ਪਰ ਇਹਨਾਂ ਵੱਲੋਂ ਨੀਤੀ ਆਯੋਗ ਦੀ ਮੀਟਿੰਗ ਵਿਚ ਨਾ ਜਾਣਾ ਬੜਾ ਮੰਦਭਾਗਾ ਹੈ ਅਤੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ।

Related Post

सिविल सेवा (ईबी) सेवानिवृत्त ऑफिसर्स एसोसिएशन द्वारा प्रकाशित “द गोल्डन एरा” किताब विमोचन  के लिए हिंदी प्रेस नोट   सांसद सतनाम सिंह संधू ने पंजाब सिविल सेवा के सेवानिवृत्त अधिकारियों से भारत के विकास के दृष्टिकोण का नेतृत्व करने की अपील   सांसद सतनाम सिंह संधू ने पंजाब सिविल सेवा के सेवानिवृत्त अधिकारियों के प्रयासों की सराहना ,  राष्ट्र निर्माण में महत्वपूर्ण भूमिका निभाने के लिए की अपील   पंजाब सिविल सेवा के सेवानिवृत्त अधिकारियों ने लोगों को ‘द गोल्डन एरा’ पुस्तक  की रिलीज़, सांसद संधू ने इस पहल की सराहना   सांसद संधू ने देश के विकास में योगदान देने वाले सेवानिवृत्त अधिकारियों के अनुभव के महत्व पर दिया जोर

Leave a Reply

Your email address will not be published. Required fields are marked *