ਪੰਜਾਬ ਦੀ ਆਰਥਿਕ ਖ਼ੁਸ਼ਹਾਲੀ ਤੇ ਵਿਕਾਸ ਲਈ ਹਰ ਉਪਰਾਲਾ ਕਰ ਰਹੀ ਹੈਮਾਨ ਸਰਕਾਰ : ਵਿਨੀਤ ਵਰਮਾ
ਐਸ ਏ ਐਸ ਨਗਰ 3 ਜੁਲਾਈ ( Geeta ) ਆਮ ਆਦਮੀ ਪਾਰਟੀ ਦੇ ਵਪਾਰ ਵਿੰਗ ਦੇ ਸੂਬਾ ਪ੍ਰਧਾਨ ਵਿਨੀਤ ਵਰਮਾਂ ਨੇ ਕਿਹਾ ਹੈ ਕਿ ਪੰਜਾਬ ਦੀ ਮਾਨ ਸਰਕਾਰ ਸੂਬੇ ਦੀ ਆਰਥਿਕ ਖ਼ੁਸ਼ਹਾਲੀ ਤੇ ਵਿਕਾਸ ਸਈ ਹਰ ਉਪਰਾਲਾ ਕਰ ਰਹੀ ਹੈ।
ਉਹਨਾਂ ਕਿਹਾ ਪੰਜਾਬ ਦੇ ਵਿੱਤ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਸਰਕਾਰ ਦੀ ਉੱਚ ਪੱਧਰੀ ਟੀਮ ਨੇ ਕੇਰਲਾ ਦਾ ਦੌਰਾ ਕਰਕੇ ਕੇਰਲਾ ਸਰਕਾਰ ਦੀ ਸ਼ਰਾਬ ਦਾ ਕਾਰੋਬਾਰ ਕਰਨ ਵਾਲੀ ਕਾਰਪੋਰੇਸ਼ਨ ਬਾਰੇ ਜਾਣਕਾਰੀ ਹਾਸਲ ਕੀਤੀ। ਉਹਨਾਂ ਕਿਹਾ ਕਿ ਇਸ ਦੌਰੇ ਦੌਰਾਨ ਸ੍ਰੀ ਚੀਮਾ ਨੇ ਕੇਰਲਾ ਦੇ ਆਬਕਾਰੀ ਮੰਤਰੀ ਐੱਮਬੀ ਰਾਜੇਸ਼ ਨਾਲ ਮੁਲਾਕਾਤ ਕੀਤੀ ਜਦਕਿ ਉਹਨਾਂ ਦੀ ਟੀਮ ਨੇ ਕੇਰਲਾ ਸਟੇਟ ਬੇਵਰੇਜਜ਼ ਕਾਰਪੋਰੇਸ਼ਨ ਲਿਮਟਿਡ (ਬੀ ਈਵੀਸੀਓ) ਦੇ ਮੁੱਖ ਦਫ਼ਤਰ ਸਮੇਤ ਕੰਪਨੀ ਦੇ ਰਿਟੇਲ ਆਊਟਲੈਟ ਅਤੇ ਵੇਅਰ ਹਾਉਸ ਦਾ ਦੌਰਾ ਕੀਤਾ। ਪੰਜਾਬ ਸਰਕਾਰ ਦੀ ਟੀਮ ਨੇ ਕੇਰਲਾ ਆਬਕਾਰੀ ਵਿਭਾਗ ਤੇ ਬੇਵਰੇਜਜ਼ ਲਿਮਟਿਡ ਦੇ ਅਧਿਕਾਰੀਆਂ ਨਾਲ ਵਿਸਥਾਰ ਵਿੱਚ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਆਬਕਾਰੀ ਵਿਭਾਗ ਨੂੰ ਦਰੁਸਤ ਕਰਨ ਤੇ ਇਸ ਤੋਂ ਸੁਚੱਜੇ ਨਾਲ ਮਾਲੀਆ ਇਕੱਠਾ ਕਰਨ ਲਈ ਆਬਕਾਰੀ ਵਿਕਸਿਤ ਸੂਬਿਆਂ ਨਾਲ ਮੀਟਿੰਗਾਂ ਦਾ ਦੌਰ ਜਾਰੀ ਹੈ ਅਤੇ ਸਰਕਾਰ ਰਾਤ ਦਿਨ ਇੱਕ ਕਰਕੇ ਪੰਜਾਬ ਨੂੰ ਲੀਹਾਂ ਤੇ ਲਿਆਉਣ ਲਈ ਯਤਨ ਕਰ ਰਹੀ ਹੈ।