ਰਾਜੀਵ ਕੁਮਾਰ ਗੁਪਤਾ ਨੇ ਪੂਰਬ ਪ੍ਰੀਮੀਅਮ ਅਪਾਰਟਮੈਂਟਸ ਦਾ ਕੀਤਾ ਦੌਰਾ ….ਇੰਜੀਨੀਅਰਿੰਗ ਵਿੰਗ ਨੂੰ ਸੁਵਿਧਾਵਾਂ ਬਿਹਤਰ ਕਰਨ ਦੀ ਕੀਤੀ ਹਦਾਇਤ

By Firmediac news Jun 30, 2023
Spread the love

ਐਸ.ਏ.ਐਸ.ਨਗਰ, 30 ਜੂਨ, 2023: ਪੂਰਬ ਪ੍ਰੀਮੀਅਮ ਪ੍ਰੋਜੈਕਟ ਵਿੱਚ ਅਪਾਰਟਮੈਂਟਾਂ ਦੀ  ਅਲਾਟਮੈਂਟ ਸਕੀਮ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ, ਮੁੱਖ ਪ੍ਰਸ਼ਾਸਕ ਸ੍ਰੀ ਰਾਜੀਵ ਕੁਮਾਰ ਗੁਪਤਾ, ਨੇ ਅੱਜ ਪ੍ਰੋਜੈਕਟ ਦਾ ਅਚਨਚੇਤ ਨਿਰੀਖਣ ਕੀਤਾ। ਸ਼੍ਰੀ ਗੁਪਤਾ ਨੇ ਕਿਹਾ ਕਿ ਅੱਜ ਦੇ ਦੌਰੇ ਦਾ ਉਦੇਸ਼ ਇਹ ਦੇਖਣਾ ਸੀ ਕਿ ਕੀ ਪ੍ਰੋਜੈਕਟ ਵਿੱਚ ਦਿੱਤੀਆਂ ਗਈਆਂ ਸੁਵਿਧਾਵਾਂ ਪੂਰੀ ਤਰ੍ਹਾਂ ਕਾਰਜਸ਼ੀਲ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਕੁਝ ਥਾਵਾਂ ‘ਤੇ ਮਾਮੂਲੀ ਕਮੀਆਂ ਧਿਆਨ ਵਿੱਚ ਆਈਆਂ ਅਤੇ ਇੰਜੀਨੀਅਰਿੰਗ ਵਿੰਗ ਨੂੰ ਉਨ੍ਹਾਂ ਨੂੰ ਦੂਰ ਕਰਨ ਲਈ ਕਹਿ ਦਿੱਤਾ ਗਿਆ ਹੈ। ਸਾਈਟ ‘ਤੇ ਗੱਲਬਾਤ ਦੌਰਾਨ ਸ੍ਰੀ ਗੁਪਤਾ ਨੇ ਇੰਜੀਨੀਅਰਿੰਗ ਵਿੰਗ ਨੂੰ ਹਦਾਇਤ ਕੀਤੀ ਕਿ ਉਹ ਸਵੀਮਿੰਗ ਪੂਲ ਨੂੰ ਜਲਦੀ ਤੋਂ ਜਲਦੀ ਚਾਲੂ ਕਰਨ ਦੇ ਨਾਲ-ਨਾਲ ਪੂਲ ਲਈ ਤੈਰਾਕੀ ਕੋਚਾਂ ਅਤੇ ਲਾਈਫ ਗਾਰਡਾਂ ਦੀ ਤੈਨਾਤੀ ਦਾ ਕੰਮ ਵੀ ਜਲਦੀ ਨਿਪਟਾਉਣ। ਉਨ੍ਹਾਂ ਨੇ ਯੋਗਾ ਇੰਸਟ੍ਰਕਟਰਾਂ ਦੀ ਨਿਯੁਕਤੀ ਦੀਆਂ ਸੰਭਾਵਨਾਵਾਂ ਤਲਾਸ਼ਨ ਲਈ ਵੀ ਕਿਹਾ ਤਾਂ ਜੋ ਪ੍ਰੋਜੈਕਟ ਦੇ ਵਸਨੀਕ ਇੱਥੇ ਬਣੇ ਯੋਗਾ ਅਤੇ ਮੈਡੀਟੇਸ਼ਨ ਹਾਲ ਦੀ ਸਹੂਲਤ ਦਾ ਲਾਭ ਉਠਾ ਸਕਣ।ਪ੍ਰੋਜੈਕਟ ਦਾ ਸਰਵੇਖਣ ਕਰਨ ਤੋਂ ਬਾਅਦ, ਮੁੱਖ ਪ੍ਰਸ਼ਾਸਕ ਨੇ ਸਬੰਧਤ ਇੰਜੀਨੀਅਰ ਨੂੰ ਪ੍ਰੋਜੈਕਟ ਵਿਖੇ ਢੁਕਵੀਆਂ ਥਾਵਾਂ ‘ਤੇ ਸਾਈਨੇਜ ਲਗਾਉਣ ਲਈ ਕਿਹਾ ਤਾਂ ਜੋ ਬਾਹਰ ਤੋਂ ਆਉਣ ਵਾਲਿਆਂ ਨੂੰ ਸਹੂਲਤ ਰਹੇ। ਉਨ੍ਹਾਂ ਬਾਗਬਾਨੀ ਡਵੀਜ਼ਨ ਨੂੰ ਹਦਾਇਤ ਕੀਤੀ ਕਿ ਉਹ ਹਰਿਆਵਲ ਦਾ ਲਗਾਤਾਰ ਧਿਆਨ ਰੱਖਣ ਤਾਂ ਜੋ ਗਰਮੀ ਦੇ ਮੌਸਮ ਵਿੱਚ ਵੀ ਹਰਿਆਲੀ ਬਰਕਰਾਰ ਰਹੇ।ਜ਼ਿਕਰਯੋਗ ਹੈ ਕਿ, ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਸੈਕਟਰ-88 ਵਿੱਚ ਸਥਿਤ ਪੂਰਬ ਪ੍ਰਮੀਅਮ ਪ੍ਰੋਜੈਕਟ ਵਿੱਚ 130 ਟਾਈਪ-1, 200 ਟਾਈਪ-2 ਅਤੇ 220 ਟਾਈਪ-3 ਅਪਾਰਟਮੈਂਟਾਂ ਦੀ ਅਲਾਟਮੈਂਟ ਦੀ ਸਕੀਮ ਸ਼ੁਰੂ ਕਰ ਰਹੀ ਹੈ, ਜਿਸ ਵਿੱਚ ਪ੍ਰਤੀ ਯੂਨਿਟ ਕ੍ਰਮਵਾਰ ਕੀਮਤ 54 ਲੱਖ ਰੁਪਏ, 80 ਲੱਖ ਰੁਪਏ ਅਤੇ 101 ਲੱਖ ਰੁਪਏ ਹੈ। ਭਲਕੇ ਸ਼ੁਰੂ ਹੋਣ ਵਾਲੀ ਇਹ ਸਕੀਮ 31 ਜੁਲਾਈ ਨੂੰ ਸਮਾਪਤ ਹੋਵੇਗੀ। ਸਕੀਮ ਵਿੱਚ ਸ਼ਾਮਿਲ ਸਾਰੇ ਅਪਾਰਟਮੈਂਟ ਬਣ ਕੇ ਤਿਆਰ ਹਨ ਅਤੇ ਸਫਲ ਅਲਾਟੀਆਂ ਨੂੰ ਅਪਾਰਟਮੈਂਟ ਦੀ ਕੁੱਲ ਕੀਮਤ ਦਾ 25% ਭੁਗਤਾਨ ਕਰਨ ਤੇ ਹੀ ਅਪਾਰਟਮੈਂਟ ਦਾ ਕਬਜ਼ਾ ਦੇ ਦਿੱਤਾ ਜਾਵੇਗਾ। ਸਕੀਮ ਦਾ ਬਰੋਸ਼ਰ ਪੁੱਡਾ ਭਵਨ ਵਿਖੇ ਸਥਿਤ ਸਿੰਗਲ ਵਿੰਡੋ ਸਰਵਿਸ ਕਾਊਂਟਰ ਤੋਂ ਇਲਾਵਾ ਸਕੀਮ ਵਿੱਚ ਨਾਮਜ਼ਦ ਬੈਂਕਾਂ ਤੋਂ 100 ਰੁਪਏ ਦੀ ਰਾਸ਼ੀ ‘ਤੇ ਖਰੀਦਿਆ ਜਾ ਸਕਦਾ ਹੈ।

Related Post

Leave a Reply

Your email address will not be published. Required fields are marked *