ਵਿਧਾਇਕ ਕੁਲਵੰਤ ਸਿੰਘ ਨੇ ਕਿਹਾ  :  ਆਮ ਆਦਮੀ ਪਾਰਟੀ ਦਾ ਇੱਕ-ਇੱਕ ਵਰਕਰ- ਪੰਜਾਬ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਸਮਰਪਿਤ

By Firmediac news Jul 22, 2023
Spread the love
ਮਾਮਲਾ ਬਰਸਾਤੀ ਪਾਣੀ ਦੇ ਨਾਲ ਮਕਾਨ ਡਿੱਗ  ਜਾਣ ਦਾ…
5 ਪਿੰਡਾਂ ਵਿਚਲੇ 25 ਘਰਾਂ ਦੀ ਦੁਬਾਰਾ ਉਸਾਰੀ ਦੇ ਲਈ ਪੁੱਜ ਚੁੱਕੇ ਹਨ ਉਨ੍ਹਾਂ ਦੇ ਖਾਤੇ ਵਿੱਚ ਪੈਸੇ : ਕੁਲਵੰਤ ਸਿੰਘ
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ  :  ਆਮ ਆਦਮੀ ਪਾਰਟੀ ਦਾ ਇੱਕ-ਇੱਕ ਵਰਕਰ- ਪੰਜਾਬ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਸਮਰਪਿਤ
Firmedia c news channal team
ਮੋਹਾਲੀ 23 ਜੁਲਾਈ (       )   :  ਮੋਹਾਲੀ ਵਿਧਾਨ ਸਭਾ ਹਲਕੇ ਦੇ 5 ਪਿੰਡਾਂ ਵਿਚਲੇ 25 ਦੇ ਕਰੀਬ ਜਿਹੜੇ ਘਰ  ਬਰਸਾਤੀ ਪਾਣੀ ਦੇ ਚੱਲਦੇ
ਡਿੱਗ ਚੁੱਕੇ ਸਨ। ਉਨ੍ਹਾਂ ਦੀ ਦੁਬਾਰਾ ਉਸਾਰੀ ਦੇ ਲਈ ਉਹਨਾਂ ਦੇ ਖਾਤੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਮੁਆਵਜ਼ੇ ਦੇ ਰੂਪ ਵਿੱਚ ਪੈਸੇ ਪਹੁੰਚ ਚੁੱਕੇ ਹਨ। ਇਹ ਗੱਲ ਵਿਧਾਨ ਸਭਾ ਹਲਕਾ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ  ਕਰਦੇ ਹੋਏ ਕਹੀ  , ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਹਲਕੇ ਦੇ 40 ਪਿੰਡਾਂ ਦੇ ਵਿੱਚ ਜਿਹੜੇ ਮਕਾਨ ਕੁਦਰਤ ਦੀ ਕਰੋਪੀ- ਹੜ੍ਹਾਂ ਦੇ ਚਲਦੇ ਹੋਏ ਡਿੱਗ ਚੁੱਕੇ ਸਨ। ਉਨ੍ਹਾਂ ਦੇ ਖਾਤੇ ਵਿੱਚ ਵੀ ਆਉਣ ਵਾਲੇ ਕੁਝ ਦਿਨਾਂ ਵਿੱਚ ਪੈਸੇ ਪਹੁੰਚ ਜਾਣਗੇ, ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਖੁਦ ਪਿਛਲੇ ਕਈ ਦਿਨਾਂ ਤੋਂ ਹਲਕੇ ਦੇ ਪਿੰਡਾਂ ਦਾ ਦੌਰਾ ਕਰਕੇ  ਨੁਕਸਾਨ ਹੋਏ ਘਰਾਂ ਦੇ  ਸੰਬੰਧ ਵਿਚ ਰਿਪੋਰਟ ਤਿਆਰ ਕਰਵਾਉਣ ਦੇ ਲਈ ਸਰਵੇ ਕਰਵਾਇਆ ਸੀ, ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੁੱਖ ਮੰਤਰੀ, ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਅਜਿਹੀ ਪਹਿਲੀ ਸਰਕਾਰ ਹੈ ਕਿ ਨੁਕਸਾਨ ਤੋਂ ਬਾਅਦ ਏਨੀ ਜਲਦੀ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਮਿਲ ਚੁੱਕਾ ਹੋਵੇ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ  ਫੈਜ਼ -11 ਦੇ ਵਿੱਚ ਮਹੱਲਾ ਕਲੀਨਿਕ ਖੋਲਿਆ ਜਾ ਚੁੱਕਾ ਹੈ। ਜਿੱਥੇ ਰੋਜ਼ਾਨਾ ਮਰੀਜ਼ ਆਪਣੀ ਬਿਮਾਰੀ ਦਾ ਇਲਾਜ ਕਰਵਾਉਂਦੇ ਹਨ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ  300  ਯੂਨਿਟ ਪ੍ਰਤੀ -ਮਹੀਨਾ ਬਿਜਲੀ ਦਾ ਬਿੱਲ ਮੁਆਫ ਕੀਤੇ ਜਾਣ ਦੇ ਚੱਲਦੇ ਹੋਏ ਲੋਕਾਂ ਦਾ ਬਿਜਲੀ ਦਾ ਬਿਲ ਜ਼ੀਰੋ ਆ ਰਿਹਾ ਹੈ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਇੱਕ-ਇੱਕ ਵਰਕਰ- ਪੰਜਾਬ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ। ਅਤੇ ਜਦੋਂ ਵੀ ਕਿਸੇ ਨੂੰ ਕੋਈ ਤਕਲੀਫ਼ ਹੁੰਦੀ ਹੈ। ਤਾਂ ਇਹ ਤਕਲੀਫ਼ ਉਸ ਵਿਅਕਤੀ ਵਿਸ਼ੇਸ਼ ਦੀ ਨਹੀਂ, ਬਲਕਿ ਆਮ ਆਦਮੀ ਪਾਰਟੀ ਦੇ ਵਰਕਰ ਉਸ ਮਾਮਲੇ ਦਾ ਸਮਾਂ ਰਹਿੰਦਾ ਹੱਲ ਕਰਨ ਦੇ ਲਈ ਤਤਪਰ ਰਹਿੰਦੇ ਹਨ। ਮੋਹਾਲੀ ਦੇ ਵਿੱਚ ਪਾਣੀ ਦੀ ਨਿਕਾਸੀ ਦੇ ਸੰਬੰਧ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਕੁਦਰਤ ਦੀ ਇਸ ਕਰੋਪੀ ਦੇ ਚੱਲਦੇ ਹੋਏ ਲੋਕਾਂ ਨੇ  ਸਬਰ ਅਤੇ ਸੰਤੋਖ  ਤੋਂ ਕੰਮ ਲਿਆ ਤੇ ਕਿਸੇ ਝਗੜੇ- ਝਮੇਲੇ ਵਿੱਚ ਨਹੀਂ ਪਏ। ਅਤੇ ਇੱਕ ਦੂਸਰੇ ਦੀ ਮਦਦ ਕਰਨ ਲਈ ਹੀ ਅਗਾਂਹ ਆਉਂਦੇ ਰਹੇ, ਇਸ ਗੱਲ ਦੇ ਲਈ ਮੈਂ ਵਿਧਾਨ ਸਭਾ ਹਲਕੇ ਹਲਕਾ ਮੁਹਾਲੀ ਦੇ ਲੋਕਾਂ ਦਾ ਹਮੇਸ਼ਾ ਰਿਣੀ ਰਹਾਂਗਾ, ਕਿ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਅਤੇ ਸਰਵੇ ਟੀਮਾ ਨੂੰ ਪੂਰਾ ਸਹਿਯੋਗ ਦਿੱਤਾ,
 ਵਿਧਾਇਕ ਕੁਲਵੰਤ ਸਿੰਘ ਨੇ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜੀਤ ਸਿੰਘ ਅਤੇ  ਪ੍ਰਬੰਧਕ ਕਮੇਟੀ ਦੇ ਹੋਰਨਾਂ ਮੈਂਬਰਾਂ ਦਾ ਧੰਨਵਾਦ ਕੀਤਾ ਕਿ ਜਿਨ੍ਹਾਂ ਨੇ ਹੜ੍ਹ ਪੀੜਤਾਂ ਦੇ ਲਈ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਦੀ ਵਿਵਸਥਾ ਕਰਵਾਈ, ਵਿਧਾਇਕ ਕੁਲਵੰਤ ਸਿੰਘ ਨੇ ਦੁਹਰਾਇਆ ਕੇ ਪਾਣੀ ਦੀ ਨਿਕਾਸੀ ਦੇ ਸੰਬੰਧ ਵਿੱਚ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਹੀ ਪੱਕਾ  ਇਲਾਜ਼ ਕਰ ਦਿੱਤਾ ਜਾਵੇਗਾ। ਅਤੇ ਕਿਧਰੇ ਵੀ ਪਾਣੀ ਖੜਾ ਨਜ਼ਰ ਨਹੀਂ ਆਵੇਗਾ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਮ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਤਰਫੋਂ  ਚੋਣਾਂ ਦੇ ਦੌਰਾਨ ਬੀਬੀਆਂ ਦੇ ਖਾਤੇ ਵਿੱਚ 1000 ਰੁਪਏ ਪ੍ਰਤੀ ਮਹੀਨਾ ਦੀ ਗਰੰਟੀ ਅਤੇ ਐਲਾਨ ਕੀਤਾ ਗਿਆ ਸੀ ਉਸ ਨੂੰ ਵੀ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਪੂਰਾ ਕਰਨ ਜਾ ਰਹੀ ਹੈ। ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਹਾਜ਼ਰੀਨ ਨੂੰ ਭਰੋਸਾ ਦਿਵਾਇਆ ਕਿ ਹਰ ਇਕ ਦੀ ਨੁਕਸਾਨ ਦੀ ਜਿਨਾ ਹੋ ਸਕੇ ਭਰਪਾਈ ਕੀਤੀ ਜਾਵੇਗੀ,
ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਤੋਂ ਇਲਾਵਾ ਸੀਨੀਅਰ ਆਪ ਨੇਤਾ -ਹਰ ਸੁੱਖਇੰਦਰ ਸਿੰਘ ਬੱਬੀ ਬਾਦਲ, ਆਪ ਨੇਤਾ-  ਸੁਖਵਿੰਦਰ ਸਿੰਘ  ਬਰਨਾਲਾ, ਗੁਰਦੁਆਰਾ ਪ੍ਰਬੰਧਕ ਕਮੇਟੀ ਫੇਜ਼-11 ਦੇ ਪ੍ਰਧਾਨ -ਹਰਜੀਤ ਸਿੰਘ,
 ਕੁਲਦੀਪ ਸਿੰਘ ਸਮਾਣਾ ,ਹਰਵਿੰਦਰ ਕੌਰ, ਕੈਪਟਨ ਕਰਨੈਲ ਸਿੰਘ,
ਗੱਜਣ ਸਿੰਘ, ਆਰ.ਪੀ.ਸਰਮਾ ,
ਹਰਮੇਸ਼  ਸਿੰਘ ਕੁੰਬੜਾ, ਜਸਪਾਲ ਸਿੰਘ ਮਟੋਰ, ਸੁਮੀਤ ਸੋਢੀ, ਚੰਨਾ,
ਆਰ.ਐਸ ਢਿੱਲੋਂ, ਬਲਵੀਰ ਸਿੰਘ ਸੋਹਲ,ਸਾਵਿਤਾ,ਸਵਰਨ ਲਤਾ ਅਤੇ
ਜਸਵੀਰ ਸਿੰਘ ਅਤਲੀ ਮੌਜੂਦ ਸਨ।

Related Post

सिविल सेवा (ईबी) सेवानिवृत्त ऑफिसर्स एसोसिएशन द्वारा प्रकाशित “द गोल्डन एरा” किताब विमोचन  के लिए हिंदी प्रेस नोट   सांसद सतनाम सिंह संधू ने पंजाब सिविल सेवा के सेवानिवृत्त अधिकारियों से भारत के विकास के दृष्टिकोण का नेतृत्व करने की अपील   सांसद सतनाम सिंह संधू ने पंजाब सिविल सेवा के सेवानिवृत्त अधिकारियों के प्रयासों की सराहना ,  राष्ट्र निर्माण में महत्वपूर्ण भूमिका निभाने के लिए की अपील   पंजाब सिविल सेवा के सेवानिवृत्त अधिकारियों ने लोगों को ‘द गोल्डन एरा’ पुस्तक  की रिलीज़, सांसद संधू ने इस पहल की सराहना   सांसद संधू ने देश के विकास में योगदान देने वाले सेवानिवृत्त अधिकारियों के अनुभव के महत्व पर दिया जोर

Leave a Reply

Your email address will not be published. Required fields are marked *