ਸੀਜੀਸੀ ਲਾਂਡਰਾਂ ਨੂੰ ਬਿੱਗ ਇਮਪੈਕਟ ਐਵਾਰਡਸ-2023 ਨਾਲ ਕੀਤਾ ਸਨਮਾਨਿਤ

By Firmediac news Jun 29, 2023
Spread the love

ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀਜੀਸੀ) ਲਾਂਡਰਾ ਨੂੰ ਖੋਜ, ਨਵੀਨਤਾ ਅਤੇ ਪਲੇਸਮੈਂਟਸ ਦੇ ਖੇਤਰ ਵਿੱਚ ਵਧਿਆ ਪ੍ਰਦਰਸ਼ਨ ਲਈ ਬਿੱਗ ਇਮਪੈਕਟ ਐਵਾਰਡਸ-2023 ਨਾਲ ਸਨਮਾਨਿਆ ਗਿਆ। ਇਹ ਪ੍ਰੋਗਰਾਮ ਸ਼ਿਮਲਾ ਵਿਖੇ ਕਰਵਾਇਆ ਗਿਆ ਅਤੇ ਇਸ ਦੀ ਪ੍ਰਧਾਨਗੀ ਹਿਮਾਚਲ ਪ੍ਰਦੇਸ਼ ਦੇ ਮਾਣਯੋਗ ਮੁੱਖ ਮੰਤਰੀ ਠਾਕੁਰ ਸੁਖਵਿੰਦਰ ਸਿੰਘ ਸੁੱਖੁ ਵੱਲੋਂ ਕੀਤੀ ਗਈ। ਜਿਨ੍ਹਾਂ ਨੇ ਸੀਜੀਸੀ ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ ਪੀਐਨ ਹਰੀਸ਼ਕੇਸ਼ਾ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ।ਬਿੱਗ ਇਮਪੈਕਟ ਐਵਰਡਸ ਦੇ 15ਵੇਂ ਐਡੀਸ਼ਨ ਵਿੱਚ ਸਿੱਖਿਆ ਸਣੇ ਵੱਖ ਵੱਖ ਖੇਤਰਾਂ ਵਿੱਚ ਵਿਅਕਤੀਆਂ ਅਤੇ ਅਦਾਰਿਆਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਸਨਮਾਨਿਆ ਗਿਆ।

ਪ੍ਰੋਗਰਾਮ ਦੌਰਾਨ ਕੈਂਪਸ ਡਾਇਰੈਕਟਰ ਡਾ ਹਰੀਸ਼ਕੇਸ਼ਾ ਨੇ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਅਦਾਰੇ ਦੇ ਵਿਿਦਆਰਥੀਆਂ, ਫੈਕਲਟੀ ਅਤੇ ਪ੍ਰਬੰਧਕ ਟੀਮ ਨੂੰ ਦਿੱਤਾ। ਆਪਣੀ ਖੁਸ਼ੀ ਪ੍ਰਗਟਾਉਂਦਿਆਂ ਉਨ੍ਹਾਂ ਨੇ ਕਿਹਾ ਸੀਜੀਸੀ ਲਾਂਡਰਾ ਆਪਣੇ ਵਿਿਦਆਰਥੀਆਂ ਅਤੇ ਫੈਕਲਟੀ ਮੈਂਬਰਾਂ ਵਿੱਚ ਖੋਜ, ਨਵੀਨਤਾ, ਅਤੇ ਉਦਮੱਤਾ ਦੇ ਖੇਤਰ ਪ੍ਰਤੀ ਰੁਚੀ ਪੈਦਾ ਕਰਨ ਅਤੇ ਸ਼ਾਨਦਾਰ ਪ੍ਰਦਰਸ਼ਨ ਲਈ ਮੁੱਢ ਤੋਂ ਹੀ ਸੱਭ ਤੋਂ ਅੱਗੇ ਚੱਲ ਰਿਹਾ ਹੈ।ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਅਸੀਂ ਖੋਜ ਅਨੁਕੂਲ ਵਿਚਾਰ ਪ੍ਰਕਿਿਰਆ ਅਤੇ ਦ੍ਰਿਸ਼ਤੀਕੋਣ ਵਿੱਚ ਮਜ਼ਬੂਤੀ ਲਈ ਵਧੀਆ ਬੁਨਿਆਦੀ ਢਾਂਚਾ, ਸਰੋਤ, ਵਿੱਤੀ ਸਹਾਇਤਾ ਅਤੇ ਸਲਾਹ ਪ੍ਰਦਾਨ ਕਰਨ ਦੀ ਲਗਾਤਾਰ ਕੋਸ਼ਿਸ਼ ਕਰਦੇ ਹਾਂ।ਉਨਾਂ ਅੱਗੇ ਕਿਹਾ ਕਿ ਅਜਿਹੀਆਂ ਮਾਣਮੱਤੀਆਂ ਪ੍ਰਾਪਤੀਆਂ ਤੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਸੀਜੀਸੀ ਦੇ ਗ੍ਰੈਜੂਏਟ ਨਾ ਸਿਰਫ ਸ਼ਾਨਦਾਰ ਪ੍ਰਲੇਸਮੈਂਟਾਂ ਕਰਦੇ ਹਨ ਸਗੋਂ ਮੋਢੀ ਨਵੀਨਤਾਕਾਰੀ ਅਤੇ ਉੱਦਮੀ ਵੀ ਬਣ ਕੇ ਉਭਰਦੇ ਹਨ।

ਵਿਿਦਆਰਥੀਆਂ ਨੂੰ ਚੰਗੀਆਂ ਪਲੇਸਮੈਂਟਾਂ ਦੀ ਪੇਸ਼ਕਸ਼ ਕਰਨ ਤੋਂ ਇਲਾਵਾ ਸੀਜੀਸੀ ਲਾਂਡਰਾਂ ਖੋਜ ਅਤੇ ਨਵੀਨਤਾ ਦੇ ਖੇਤਰਾਂ ਵਿੱਚ ਵੀ ਅੱਗੇ ਵੱਧ ਰਿਹਾ ਹੈ। ਜ਼ਿਕਰਯੋਗ ਗੱਲ ਹੈ ਕਿ ਸੀਜੀਸੀ ਨੂੰ ਇੱਕ ਸਾਲ ਵਿੱਚ ਵੱਧ ਤੋਂ ਵੱਧ ਪੇਟੈਂਟ ਫਾਈਲ ਕਰਨ ਲਈ ਪੂਰੇ ਭਾਰਤ ਵਿੱਚ ਚੌਥਾ ਦਰਜਾ ਦਿੱਤਾ ਗਿਆ ਸੀ ਅਤੇ 2022 ਵਿੱਚ, ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਚਨਬੱਧਤਾ ਨੂੰ ਰੇਖਾਂਕਿਤ ਕਰਦੇ ਹੋਏ, ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਪੇਟੈਂਟ ਫਾਈਲ ਕਰਨ ਲਈ ਚੋਟੀ ਦੇ 5 ਵਿੱਚੋਂ, ਰਾਸ਼ਟਰੀ ਪੱਧਰ ਉੱਤੇ ਤੀਜਾ ਸਥਾਨ ਹਾਸਲ ਹੋਇਆ ਹੈ।

ਇਸ ਦੇ ਨਾਲ ਹੀ ਕੈਂਪਸ ਵਿੱਚ ਇੱਕ ਵਿਸ਼ੇਸ਼ ਖੋਜ ਅਤੇ ਵਿਕਾਸ ਸੈੱਲ, ਇਨਕਿਊਬੇਸ਼ਨ ਕੇਂਦਰ, ਏਸੀਆਈਸੀ ਰਾਈਸ ਐਸੋਸੀਏਸ਼ਨ ਜਿਸ ਨੂੰ ਨੀਤੀ ਆਯੋਗ ਅਤੇ ਆਈਪੀਆਰ (ਬੌਧਿਕ ਸੰਪੱਤੀ ਅਧਿਕਾਰ) ਸੈੱਲ ਦੁਆਰਾ ਸਮਰਥਨ ਪ੍ਰਾਪਤ ਹੈ, ਵੀ ਕੈਂਪਸ ਵਿੱਚ ਸਥਾਪਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਸਮਾਰਟ ਇੰਡੀਆ ਹੈਕਾਥੌਨ (ਐਸਆਈਐਚ) 2022 ਲਈ ਸਿੱਖਿਆ ਮੰਤਰਾਲੇ ਅਤੇ ਏਆਈਸੀਟੀਈ ਵੱਲੋਂ ਸੀਜੀਸੀ ਨੂੰ ਲਗਾਤਾਰ 5ਵੀਂ ਵਾਰ ਨੋਡਲ ਕੇਂਦਰ ਵਜੋਂ ਚੁਣਿਆ ਜਾਣਾ, ਸੰਸਥਾ ਲਈ ਸਾਲ 2022 ਦਾ ਇੱਕ ਹੋਰ ਉੱਚ ਬਿੰਦੂ ਸੀ ਜਿਸ ਨੇ ਇਸ ਨਵੀਨਤਾ ਅਤੇ ਰਿਸਰਚ ਓਰੀਂਟਡ ਅਦਾਰੇ ਦੇ ਰੂਪ ਵਿੱਚ ਆਪਣੀ ਸਾਖ ਨੂੰ ਮਜ਼ਬੂਤ ਕੀਤਾ ਹੈ।

ਸੀਜੀਸੀ ਲਾਂਡਰਾ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਇਸ ਅਵਾਰਡ ਨਾਲ ਸਨਮਾਨਿਤ ਹੋਣ ਲਈ ਪੂਰੇ ਸੀਜੀਸੀ ਪਰਿਵਾਰ ਨੂੰ ਵਧਾਈ ਦਿੱਤੀ।

Related Post

Leave a Reply

Your email address will not be published. Required fields are marked *